ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ ਫਰਵਰੀ 14 2024 ਦੇ ਦਿਨ ਇੱਕ ਤਾਜ਼ਾ ਐਕਸਪ੍ਰੈੱਸ ਐਂਟਰੀ ਦਾ ਡਰਾਅ ਕੱਢਿਆ। ਇਸ ਡਰਾਅ ‘ਚ ਘੱਟੋ ਘੱਟ ਸੀਆਰਐੱਸ ਸਕੋਰ 422 ਤੱਕ ਰਿਹਾ। ਇਹ ਡਰਾਅ ਸਿਹਤ ਕਾਮਿਆਂ ‘ਤੇ ਅਧਾਰਤ ਕੱਢਿਆ ਗਿਆ। ਜਿਸ ‘ਚ 3500 ਜਣਿਆਂ ਨੂੰ ਪੱਕੇ ਕਰਨ ਲਈ ਸੱਦੇ ਭੇਜੇ ਗਏ।
ਇਸਤੋਂ ਪਹਿਲਾ ਡਰਾਅ
ਇਸਤੋਂ ਪਹਿਲਾਂ ਕੱਲ ਯਾਨੀ ਫਰਵਰੀ 13 ਨੂੰ ਵੀ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ ਐਕਸਪ੍ਰੈੱਸ ਐਂਟਰੀ ਦਾ ਇੱਕ ਡਰਾਅ ਕੱਢਿਆ ਸੀ, ਜਿਸ ‘ਚ ਘੱਟੋ ਘੱਟ ਸਕੋਰ 535 ਤੱਕ ਰਿਹਾ ਤੇ 1490 ਜਣਿਆਂ ਨੂੰ ਪੱਕੇ ਕਰਨ ਲਈ ਸੱਦੇ ਭੇਜੇ ਗਏ ਸਨ। ਜੋ ਕਿ ਜਨਰਲ ਡਰਾਅ ਸੀ।
ਖਿੱਤਿਆਂ ‘ਤੇ ਅਧਾਰਤ ਡਰਾਅ
ਖਿੱਤਿਆਂ ‘ਤੇ ਅਧਾਰਤ ਡਰਾਅ ਕੱਢਣੇ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਵੱਲੋਂ ਜਾਰੀ ਰੱਖੇ ਜਾ ਰਹੇ ਹਨ, ਜਿਸ ‘ਚ ਖਾਸ ਤੌਰ ‘ਤੇ ਉਨ੍ਹਾਂ ਖਿੱਤਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਨ੍ਹਾਂ ਅਧੀਨ ਆਉਂਦੇ ਕਾਮਿਆਂ ਦੀ ਕੈਨੇਡਾ ਭਰ ‘ਚ ਕਮੀ ਪਾਈ ਜਾ ਰਹੀ ਹੈ। ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ ਖਿੱਤਿਆਂ ‘ਤੇ ਅਧਾਰਤ ਡਰਾਅ ਕੱਢਣ ਦੀ ਰਣਨੀਤੀ ਬਣਾਈ ਸੀ, ਤਾਂ ਕਿ ਕੈਨੇਡਾ ਦੀ ਲੇਬਰ ਮਾਰਕਿਟ ‘ਚ ਸੁਧਾਰ ਕੀਤਾ ਜਾ ਸਕੇ।
ਕਾਮਿਆਂ ਦੀ ਕਮੀ
ਕਿਉਂ ਕਿ ਕੈਨੇਡਾ ਨੇ ਜੋ ਹਰ ਸਾਲ 5 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ ਟੀਚਾ ਧਾਰਿਆ ਹੋਇਆ ਹੈ ਉਸੇ ਕਰਕੇ ਵੱਡੀ ਗਿਣਤੀ ਪ੍ਰਵਾਸੀਆਂ ਦਾ ਕੈਨੇਡਾ ‘ਚ ਸਵਾਗਤ ਤਾਂ ਕੀਤਾ ਜਾ ਰਿਹਾ ਹੈ ਪਰ ਕੋਸ਼ਿਸ਼ ਹੁਣ ਇਹ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰਵਾਸੀ ਕੈਨੇਡਾ ਆਉਣ ਤਾਂ ਇੱਥੇ ਆ ਕੇ ਉਨ੍ਹਾਂ ਨੂੰ ਨੌਕਰੀਆਂ ਲੱਭਣ ਲਈ ਖੱਜਲ਼ ਨਾ ਹੋਣਾ ਪਵੇ, ਜਿਸ ਕਰਕੇ ਖਾਸ ਉਨ੍ਹਾਂ ਖਿੱਤਿਆਂ ‘ਚ ਮਾਹਰ ਪ੍ਰਵਾਸੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਨ੍ਹਾਂ ਅਧੀਨ ਕਾਮਿਆਂ ਦੀ ਕਮੀ ਨਾਲ਼ ਕੈਨੇਡਾ ਜੂਝ ਰਿਹਾ ਹੈ।
Very nice chanell giving good information to the people who is willing to go to Canada.
Very nice updates