ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ ਮਾਪੇ, ਦਾਦਾ-ਦਾਦੀ, ਨਾਨਾ-ਨਾਨੀ (Parents and Grandparents) ਨੂੰ ਪੱਕੇ ਕਰਨ ਲਈ ਜੋ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ, ਉਸ ਬਾਰੇ ਤਾਜ਼ਾ ਜਾਣਕਾਰੀ ਜਾਰੀ ਦਿੱਤੀ ਹੈ।
ਇਮੀਗਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਸਾਲ 2025 ‘ਚ 10 ਹਜ਼ਾਰ ਅਰਜ਼ੀਆਂ ਕਬੂਲੀਆਂ ਜਾਣਗੀਆਂ।
ਪਰ ਪੱਕੇ ਕਰਨ ਲਈ ਸੱਦੇ ਉਨ੍ਹਾਂ ਨੂੰ ਹੀ ਭੇਜੇ ਜਾਣਗੇ ਜਿਨ੍ਹਾਂ ਨੇ ਪਹਿਲਾਂ ਹੀ ਪੂਲ ‘ਚ ਅਰਜ਼ੀਆਂ ਦਾਇਰ ਕੀਤੀਆਂ ਸਨ ਸਾਲ 2020 ‘ਚ।
ਜਦੋਂ ਸਾਲ 2020 ‘ਚ ਮਾਪਿਆਂ ਨੂੰ ਪੱਕੇ ਕਰਨ ਲਈ ਪ੍ਰੋਗਰਾਮ ਵਾਸਤੇ ਅਰਜ਼ੀਆਂ ਲਈਆਂ ਗਈਆਂ ਸਨ ਤੇ ਇਹ ਪ੍ਰੋਗਰਾਮ ਖੋਲ੍ਹਿਆ ਗਿਆ ਸੀ ਤਾਂ ਲੱਖਾਂ ਲੋਕਾਂ ਨੇ ਇਸ ਵਾਸਤੇ ਸਪਾਂਸਰ ਲਾਏ ਸਨ।
ਜਿਸਤੋਂ ਬਾਅਦ ਹਰ ਸਾਲ ਵਾਰੋ ਵਾਰੋ ਲਾਟਰੀ ਸਿਸਟਮ ਦੀ ਤਰ੍ਹਾਂ ਫਾਈਲਾਂ ਦੀ ਚੋਣ ਕਰਕੇ ਪੱਕੇ ਕਰਨ ਲਈ ਸੱਦੇ ਭੇਜੇ ਜਾਣ ਲੱਗੇ।
ਪਹਿਲਾਂ ਤਾਂ ਸੰਕੇਤ ਇਹ ਦੇ ਦਿੱਤੇ ਗਏ ਸਨ ਕਿ ਇਸ ਸਾਲ ਮਾਪਿਆਂ ਨੂੰ ਪੱਕੇ ਕਰਨ ਲਈ ਅਰਜ਼ੀਆਂ ਸਾਲ 2025 ‘ਚ ਲਈਆਂ ਨਹੀਂ ਜਾਣਗੀਆਂ। ਪਰ ਹੁਣ ਇਮੀਗਰੇਸ਼ਨ ਵਿਭਾਗ ਨੇ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕੀਤਾ ਹੈ ਤੇ ਅਰਜ਼ੀਆਂ ਲੈਣ ਦਾ ਐਲਾਨ ਕਰ ਦਿੱਤਾ ਹੈ।
ਜਿਨ੍ਹਾਂ ਨੇ ਸਾਲ 2025 ‘ਚ 10 ਹਜ਼ਾਰ ਫਾਈਲਾਂ ਲੈਣ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਇਹ ਅਜੇ ਨਹੀਂ ਦੱਸਿਆ ਗਿਆ ਕਿ ਅਰਜ਼ੀਆਂ ਲਈਆਂ ਕਦੋਂ ਜਾਣੀਆਂ ਹਨ।
ਜਿਸ ਬਾਰੇ ਹੋਰ ਜਾਣਕਾਰੀ ਛੇਤੀ ਹੀ ਜਾਰੀ ਕੀਤੀ ਜਾਵੇਗੀ ਇਹ ਦਾਅਵਾ ਕੀਤਾ ਗਿਆ ਹੈ।
