ਟੋਰਾਂਟੋ ਪੁਲਿਸ ਨੇ ਇਸ ਵੀਕਐਂਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਸ਼ਹਿਰ ‘ਚ ਕਈ ਤਰ੍ਹਾਂ ਦੇ ਸਮਾਗਮ ਹੋਣੇ ਹਨ ਤੇ ਪ੍ਰਦਰਸ਼ਨ ਵੀ, ਜਿਸ ਕਰਕੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤੇ ਮੱੁਖ ਸਹੂਲਤਾਂ ਲਈ ਰਾਹ ਬੰਦ ਨਾ ਕੀਤੇ ਜਾਣ ਜਿਸ ਨਾਲ਼ ਮੁੱਖ ਸਰਵਿਸ ਪ੍ਰਭਾਵਤ ਹੋਵੇ।
ਪਰ ਮਾਰਚ 30 2024 ਨੂੰ ਵੀ ਕਾਫੀ ਜ਼ਿਆਦਾ ਪ੍ਰਦਰਸ਼ਨ ਹੋਏ, ਜਿਸ ਦੌਰਾਨ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਉਨ੍ਹਾਂ ਨਾਲ਼ ਹਿੰਸਕ ਵਤੀਰਾ ਕਰ ਰਹੇ ਸੀ। ਜਿਸ ਕਾਰਨ ਪੁਲਿਸ ਨੇ ਗ੍ਰਿਫ਼ਤਾਰੀਆਂ ਵੀ ਕੀਤੀਆਂ। ਪੁਲਿਸ ਵਾਲ਼ਿਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ‘ਤੇ ਕਾਬੂ ਪਾਉਣ ਲਈ ਉਨ੍ਹਾਂ ਨੇ ਲੋੜੀਂਦੇ ਤੇ ਢੁੱਕਵੇਂ ਬਲ ਦੀ ਵਰਤੋਂ ਕੀਤੀ ਹੈ।
ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਘੋੜਿਆਂ ਦੀ ਮਦਦ ਲਈ।
ਜਿਸਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੁਲਿਸ ਦੀ ਅਜਿਹੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿੱਥੇ ਕਿਹਾ ਜਾ ਰਿਹੈ ਕਿ ਪਲਸਤੀਨ ਦਾ ਸਮਰਥਨ ਕਰਨ ਵਾਲ਼ਿਆਂ ‘ਤੇ ਪੁਲਿਸ ਹਮਲਾ ਕਰ ਰਹੀ ਹੈ। ਜਿੱਥੇ ਵੀਡੀਓਜ਼ ਸਾਂਝਾ ਕਰਦੇ ਹੋਏ ਇਹ ਲਿਖਿਆ ਜਾ ਰਿਹਾ ਹੈ ਕਿ ਐਮਰਜੈਂਸੀ ਮੌਕੇ ਪੁਲਿਸ 911 ਦਾ ਜਵਾਬ ਸਮੇਂ ਸਿਰ ਨਹੀਂ ਦੇ ਪਾਉਂਦੀ ਪਰ ਟੈਕਸ ਦੇਣ ਵਾਲ਼ਿਆਂ ਦੇ ਪੈਸੇ ਦੀ ਵਰਤੋਂ ਕਰਕੇ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਜ਼ਰੂਰ ਕੀਤਾ ਜਾ ਰਿਹਾ ਹੈ।